ਬੋਰਾਨ (ਅੰਗ੍ਰੇਜ਼ੀ: Boron) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 5 ਹੈ ਅਤੇ ਇਸ ਦਾ B ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 10.811 amu ਹੈ। ਇਹ ਧਰਤੀ ਅਤੇ ਬ੍ਰਹਿਮੰਡ ਵਿੱਚ ਬਹੁਤ ਥੋੜੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਆਮ ਤਾਪਮਾਨ ਉੱਤੇ ਪ੍ਰਤੀਕਿਰਿਆ ਕਾਰਨ ਇਹ ਪਦਾਰਥ ਸੁਤੰਤਰ ਤੌਰ 'ਤੇ ਨਹੀਂ ਮਿਲਦਾ। ਇਸਨੂੰ ਆਮ ਕਰ ਕੇ ਬੋਰੈਕਸ ਅਤੇ ਕਰਮਾਈਟ ਦੀਆਂ ਕੱਚੀਆਂ ਧਾਤਾਂ ਤੋਂ ਜਲਵਾਸ਼ਪ ਕਿਰਿਆ ਦੁਆਰਾ ਪ੍ਰਪਤ ਕੀਤਾ ਜਾਂਦਾ ਹੈ। ਤੁਰਕੀ ਦੀਆਂ ਖਾਂਨਾਂ ਵਿੱਚ ਇਸਦੇ ਬਹੁਤ ਵੱਡੇ ਭੰਡਾਰ ਹਨ।

ਬਾਹਰੀ ਕੜੀ

ਸੋਧੋ


  NODES
Done 1
see 1