11 (ਗਿਆਰਾਂ) ਇੱਕ ਪ੍ਰਕਿਰਤਕ ਅਤੇ ਅਭਾਜ ਅੰਕ ਹੈ ਜੋ 10 ਦੇ ਬਾਅਦ ਅਤੇ 12 ਤੋਂ ਪਹਿਲਾ ਆਉਂਦਾ ਹੈ। ਇਹ ਇਕੋ ਹੀ ਅੰਕਾਂ ਦਾ ਬਣਿਆ ਹੋਇਆ ਪਹਿਲਾ ਅੰਕ ਹੈ। ਇਹ ਸਭ ਤੋਂ ਛੋਟਾ ਦੋ ਅੰਕਾਂ ਵਾਲਾ ਅਭਾਜ ਸੰਖਿਆ ਹੈ।

  • 11 ਦਾ ਪਹਾੜਾ ਇੱਕ ਅੰਕ ਵਾਲਾ : 00 (=0), 11, 22, 33, 44, ਆਦਿ।
  • 11-ਭੁਜਾਵਾਂ ਵਾਲੀ ਬਹੁਭੁਜ ਨੂੰ ਹੈਂਡੇਕਾਗਨ ਕਿਹਾ ਜਾਂਦਾ ਹੈ।
  • ਜੇ ਕਿਸੇ ਪੂਰਨ ਅੰਕ ਇਹ ਦੇਖਣਾ ਹੋਵੇ ਕਿ ਇਹ 11 ਨਾਲ ਭਾਗਯੋਗ ਹੈ ਜਾਂ ਨਹੀਂ ਤਾਂ ਟਾਂਕ ਸਥਾਂਨ ਵਾਲੇ ਅੰਕਾਂ ਦਾ ਜੋੜ ਦੇ ਵਿੱਚੋਂ ਬਾਕੀ ਬਣੇ ਅੰਕਾਂ ਦੇ ਜੋੜ ਨੂੰ ਘਟਾਉਣ ਤੇ ਬਣੀ ਸੰਖਿਆ ਜੇ ਗਿਆਰਾਂ ਨਾਲ ਵੰਡੀ ਜਾਵੇ ਤਾਂ ਦਿਤੀ ਹੋਈ ਪੂਰਨ ਸੰਖਿਆ ਗਿਆਰਾਂ ਨਾਲ ਵੰਡੀ ਜਾਵੇਗੀ। ਜਿਵੇਂ 65,637 ਅੰਕ ਦਾ ਵਿੱਚ, (6 + 6 + 7) - (5 + 3) = 19 - 8 = 11, ਇਸ ਲਈ 65,637 ਸੰਖਿਆ 11 ਨਾਲ ਵੰਡੀ ਜਾਵੇਗੀ।
← 0 11 0 →
ਬੁਨਿਆਦੀ ਸੰਖਿਆਗਿਆਰ੍ਹਾਂ
ਕਰਮ ਸੂਚਕ ਅੰਕ11ਵੀਂ
(eleventh)
ਅੰਕ ਸਿਸਟਮਅੰਕ
ਅਭਾਜ ਗੁਣਨਖੰਡprime
ਰੋਮਨ ਅੰਕਰੋਮਨ
ਯੁਨਾਨੀ ਭਾਸ਼ਾ ਅਗੇਤਰhendeca-/hendeka-
ਲਤੀਨੀ ਭਾਸ਼ਾ ਅਗੇਤਰundeca-
ਬਾਇਨਰੀ10112
ਟਰਨਰੀ1023
ਕੁਆਟਰੀ234
ਕੁਆਨਰੀ215
ਸੇਨਾਰੀ156
‎ਆਕਟਲ138
ਡਿਊਡੈਸੀਮਲB12
ਹੈਕਸਾਡੈਸੀਮਲB16
ਵੀਜੇਸੀਮਲB20
ਅਧਾਰ 36B36

ਗੁਣਾਂ

ਸੋਧੋ
  • 11 ਨੂੰ ਕਿਸੇ ਸੰਖਿਆ ਨਾਲ ਗੁਣਾਂ ਕਰਨ ਦਾ ਸੋਖਾ ਤਰੀਕਾ:
    • 1 ਅੰਕ ਦੀ ਗੁਣਾ: - ਦੋਨੋਂ ਅੰਕਾਂ ਨੂੰ ਦੋ ਵਾਰੀ ਲਿਖੋ (ਜਿਵੇਂ 2 x 11 ਦਾ ਹੱਲ 22 ਹੈ).
    • 2 ਅੰਕਾਂ ਦੀ ਗੁਣਾਂ:- ਦੋਨੋਂ ਅੰਕਾਂ ਦੇ ਜੋੜ ਨੂੰ ਦੋਨੋਂ ਅੰਕਾਂ ਦੇ ਵਿਚਕਾਰ ਰੱਖੋ ਜਾਂ ਜੇ ਦੋਨੋਂ ਅੰਕਾਂ ਦਾ ਜੋੜ 9 ਤੋਂ ਜ਼ਿਆਦਾ ਹੈ ਤਾਂ ਦਹਾਈ ਦੇ ਅੰਕ ਨੂੰ ਪਹਿਲਾ ਵਾਲੇ ਅੰਕ ਵੱਚ ਜੋੜ ਕੇ ਉੱਤਰ ਬਣਾਉ।( ਜਿਵੇਂ 47 x 11 ਹੋ ਜਾਵੇਗਾ 4 (11) 7 ਜਾਂ 4 (10+1) 7 ਜਾਂ (4+1) 1 7 ਜਾਂ 517) ਜਾਂ ਜਿਵੇਂ 43 x 11 ਹੋ ਜਾਵੇਗਾ 4 (4+3) 3 ਜਾਂ 4 (7) 3 ਜਾਂ 473.
    • 3 ਅੰਕਾਂ ਦੀ ਗੁਣਾਂ: -ਪਹਿਲੇ ਅੰਕ ਨੂੰ ਇਵੇ ਹੀ ਰਹਿਣ ਦਿਉ, ਪਿਹਲੇ ਦੋ ਅੰਕਾਂ ਦਾ ਜੋੜ ਨੂੰ ਦੋ ਨੰਬਰ ਤੇ ਰੱਖੋ ਅਤੇ ਅੰਤਮ ਦੋ ਅੰਕਾਂ ਦੇ ਜੋੜ ਨੂੰ ਤੀਜੇ ਨੰਬਰ ਤੇ ਰੱਖੋ ਅਤੇ ਅੰਤਮ ਅੰਕ ਨੂੰ ਇਵੇ ਹੀ ਰਹਿਣ ਦਿਉ। ਉਧਾਰਣ 1: 123 x 11 ਬਣ ਜਾਵੇਗਾ 1 (1+2) (2+3) 3 ਜਾਂ 1353 ਉਧਾਰਣ: 2: 481 x 11 ਬਣ ਜਾਵੇਗਾ 4 (4+8) (8+1) 1 ਜਾਂ 4 (10+2) 9 1 ਜਾਂ (4+1) 2 9 1 ਜਾਂ 5291.
    • 4 ਅੰਕਾਂ ਦੀ ਗੁਣਾ : ਤਿਨ ਅੰਕਾਂ ਵਾਲੇ ਨਿਯਮ ਨੂੰ ਵਰਤੋਂ
  NODES
Done 1