ਉਦਾਸੀ ਜਾਂ ਗ਼ਮ  ਇੱਕ ਭਾਵਨਾਤਮਕ ਦਰਦ ਹੈ ਜਿਸ ਦਾ ਸੰਬੰਧ, ਘਾਟੇ ਵਿੱਚ ਜਾਣ ਦੀਆਂ ਭਾਵਨਾਵਾਂ, ਨੁਕਸਾਨ, ਨਿਰਾਸ਼ਾ, ਸੋਗ, ਬੇਬੱਸੀ, ਬੇਵਸੀ ਅਤੇ ਦੁੱਖ ਨਾਲ ਹੈ। ਉਦਾਸੀ ਦਾ ਅਨੁਭਵ ਕਰਨ ਵਾਲਾ ਵਿਅਕਤੀ ਚੁੱਪ ਧਾਰ ਸਕਦਾ ਹੈ ਜਾਂ ਸੁਸਤ ਹੋ ਸਕਦਾ ਹੈ, ਅਤੇ ਦੂਜਿਆਂ ਕੋਲੋਂ ਆਪਣੇ ਆਪ ਨੂੰ ਅਲੱਗ ਕਰ ਸਕਦਾ ਹੈ। ਗੰਭੀਰ ਉਦਾਸੀ ਦੀ ਇੱਕ ਉਦਾਹਰਣ ਉਪਰਾਮਤਾ ਹੈ। ਰੋਣਾ ਉਦਾਸੀ ਦਾ ਸੰਕੇਤ ਹੋ ਸਕਦਾ ਹੈ। [1]

ਨੂੰ ਇੱਕ ਵਿਸਥਾਰ ਦੇ 1672 ਮੂਰਤੀ Entombment ਮਸੀਹ ਦੇਦਿਖਾ, ਮਰਿਯਮ ਮਗਦਲੀਨੀ ਰੋ

ਪਾਲ ਏਕਮੈਨ ਦੇ ਬਿਆਨ ਕੀਤੇ "ਛੇ ਬੁਨਿਆਦੀ ਵਲਵਲਿਆਂ" ਵਿੱਚੋਂ ਇੱਕ ਉਦਾਸੀ ਹੈ; ਬਾਕੀ ਪੰਜ ਹਨ: ਖੁਸ਼ੀ, ਗੁੱਸਾ, ਹੈਰਾਨੀ, ਡਰ ਅਤੇ ਨਫ਼ਰਤ। [2]

ਬਚਪਨ

ਸੋਧੋ
 
ਉਦਾਸ ਕੁੜੀਆਂ, ਫੋਟੋਗਰਾਫਰ: ਪਾਓਲੋ ਮੋਂਟੀ, 1953

ਉਦਾਸੀ ਬਚਪਨ ਵਿੱਚ ਇੱਕ ਆਮ ਅਨੁਭਵ ਹੈ। ਕੁਝ ਪਰਿਵਾਰਾਂ ਦਾ (ਚੇਤ ਜਾਂ ਅਚੇਤ) ਨਿਯਮ ਹੈ ਕਿ ਉਦਾਸੀ ਨੂੰ "ਇਜਾਜ਼ਤ ਨਹੀਂ" ਹੈ,[3] ਪਰ ਰੌਬਿਨ ਸਕਿਨਰ ਨੇ ਸੁਝਾਅ ਦਿੱਤਾ ਹੈ ਕਿ ਇਸ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਅਤੇ ਇਹ ਕਿਹਾ ਜਾ ਸਕਦਾ ਹੈ ਕਿ ਉਦਾਸੀ ਨੂੰ ਸਾਹਮਣੇ ਆਉਣ ਤੋਂ ਰੋਕਣ ਨਾਲ, ਲੋਕ ਪੇਤਲੇ ਅਤੇ ਮੈਨਿਕ ਹੋ ਸਕਦੇ ਹਨ।[4] ਪੀਡੀਆਟ੍ਰੀਸ਼ੀਅਨ ਟੀ. ਬੇਰੀ ਬ੍ਰੇਜ਼ਲਟਨ ਸੁਝਾਅ ਦਿੰਦਾ ਹੈ ਕਿ ਉਦਾਸੀ ਨੂੰ ਸਵੀਕਾਰ ਕਰਨ ਨਾਲ ਪਰਿਵਾਰਾਂ ਲਈ ਵਧੇਰੇ ਗੰਭੀਰ ਭਾਵਨਾਤਮਕ ਸਮੱਸਿਆਵਾਂ ਨੂੰ ਹੱਲ ਕਰਨਾ ਆਸਾਨ ਹੋ ਸਕਦਾ ਹੈ।[5]

ਉਦਾਸੀ ਬੱਚੇ ਦੀ ਆਮ ਪ੍ਰਕਿਰਿਆ ਦਾ ਹਿੱਸਾ ਹੈ ਜੋ ਮਾਂ ਨਾਲ ਇੱਕ ਸ਼ੁਰੂਆਤੀ ਸਹਿਜੀਵਤਾ ਤੋਂ ਵੱਖ ਹੋਣ ਅਤੇ ਵਧੇਰੇ ਆਜ਼ਾਦ ਹੁੰਦੇ ਜਾਣ ਕਾਰਨ ਵਾਪਰਦੀ ਹੈ। ਹਰ ਵਾਰ ਜਦੋਂ ਬੱਚਾ ਥੋੜ੍ਹਾ ਹੋਰ ਵਿਛੜਦਾ ਹੈ, ਤਾਂ ਉਸ ਨੂੰ ਇੱਕ ਛੋਟੇ ਜਿਹੇ ਘਾਟੇ ਦਾ ਸਾਹਮਣਾ ਕਰਨਾ ਪਵੇਗਾ। ਜੇ ਮਾਤਾ ਸ਼ਾਮਲ ਛੋਟੀ ਜਿਹੀ ਬਿਪਤਾ ਦੀ ਆਗਿਆ ਨਹੀਂ ਦੇ ਸਕਦੀ, ਤਾਂ ਬੱਚਾ ਕਦੇ ਇਹ ਨਹੀਂ ਸਿੱਖ ਸਕਦਾ ਕਿ ਉਦਾਸੀ ਨਾਲ ਕਿਵੇਂ ਨਜਿੱਠਣਾ ਹੈ।[6] ਬ੍ਰੇਜ਼ਲਟਲਨ ਦਾ ਕਹਿਣਾ ਹੈ ਕਿ ਬੱਚੇ ਨੂੰ ਜ਼ਿਆਦਾ ਖੁਸ਼ੀ ਨਾਲ ਉਤਸਾਹਿਤ ਕਰਨਾ ਉਸ ਦੀ ਉਦਾਸੀ ਦੀ ਭਾਵਨਾ ਨੂੰ ਵਿਗਾੜਦਾ ਹੈ[7]; ਅਤੇ ਸੈਲਮਾ ਫਰਾਇਬਰਗ ਸੁਝਾਅ ਦਿੰਦੇ ਹਨ ਕਿ ਕਿਸੇ ਨੁਕਸਾਨ ਦਾ ਪੂਰਾ ਅਤੇ ਡੂੰਘਾ ਅਨੁਭਵ ਕਰਨ ਲਈ ਕਿਸੇ ਬੱਚੇ ਦੇ ਹੱਕ ਦਾ ਆਦਰ ਕਰਨਾ ਮਹੱਤਵਪੂਰਨ ਹੈ।[8]

ਮਾਰਗਰੇਟ ਮਾਹਲਰ ਨੇ ਵੀ ਉਦਾਸੀ ਮਹਿਸੂਸ ਕਰਨ ਦੀ ਸਮਰੱਥਾ ਨੂੰ ਭਾਵਨਾਤਮਕ ਪ੍ਰਾਪਤੀ ਦੇ ਰੂਪ ਵਿੱਚ ਵੇਖਿਆ ਹੈ, ਜਦ ਕਿ ਅਰਾਮਹੀਣ ਹਾਇਪਰਐਕਟਿਵਿਟੀ ਦੁਆਰਾ ਇਸ ਨੂੰ ਟਾਲਣ ਦਾ ਨੁਕਸਾਨ ਹੈ।[9] ਡੀ. ਡਬਲਿਊ. ਵਿੰਨੀਕੋਟ ਨੇ ਵੀ ਇਸੇ ਤਰ੍ਹਾਂ ਉਦਾਸ ਰੁਦਨ ਵਿੱਚ ਬਾਅਦ ਦੇ ਜੀਵਨ ਲਈ ਕੀਮਤੀ ਸੰਗੀਤਕ ਅਨੁਭਵ ਦੀ ਮਨੋਵਿਗਿਆਨਕ ਜੜ੍ਹ ਨੂੰ ਵੇਖਿਆ।[10]

ਨਿਊਰੋਅਨਾਟਮੀ

ਸੋਧੋ

ਅਮਰੀਕਨ ਜਰਨਲ ਆਫ ਸਾਈਕੈਟਿਕੀ ਦੇ ਅਨੁਸਾਰ, ਉਦਾਸੀ ਨੂੰ "ਮੱਧ ਅਤੇ ਪਿੱਛਲੇ ਟੈਂਪੋਰਲ ਕੌਰਟੈਕਸ, ਪਾਸਵੀਂ ਸੈਰੀਬਲਮ, ਸੇਰੇਬੇਲਰ ਵਰਮੀਸ, ਮਿਡਬਰੇਨ, ਪੁਟਾਮੈਨ, ਅਤੇ ਕੌਡੇਟ ਦੇ ਨੇੜੇ-ਤੇੜੇ ਵਿੱਚ ਦੁਵੱਲੀ ਕਿਰਿਆ ਵਿੱਚ ਵਾਧੇ" ਨਾਲ ਜੁੜਿਆ ਹੋਇਆ ਪਾਇਆ ਗਿਆ ਹੈ।"[11] ਜੋਸ ਵ. ਪਾਰਡੋ ਨੇ ਆਪਣੀ ਐਮ.ਡੀ. ਅਤੇ ਪੀਐਚ.ਡੀ. ਬੋਧਿਕ ਤੰਤੂ ਵਿਗਿਆਨ ਵਿੱਚ ਇੱਕ ਖੋਜ ਪ੍ਰੋਗਰਾਮ ਨਾਲ ਕੀਤੀ ਹੈ ਅਤੇ ਇਸੇ ਖੇਤਰ ਵਿੱਚ ਕੰਮ ਕਰ ਰਿਹਾ ਹੈ। ਪਾਜ਼ੋਟਰੋਨ ਈਮਿਸ਼ਨ ਟੋਮੋਗ੍ਰਾਫੀ (ਪੀ.ਈ.ਟੀ.) ਦੀ ਵਰਤੋਂ ਕਰਦਿਆਂ ਪਾਰਡੋ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੱਤ ਆਮ ਆਦਮੀਆਂ ਅਤੇ ਔਰਤਾਂ ਨੂੰ ਦੁਖਦਾਈ ਚੀਜ਼ਾਂ ਬਾਰੇ ਸੋਚਣ ਲਈ ਕਹਿ ਕੇ ਉਨ੍ਹਾਂ ਵਿਚਕਾਰ ਉਦਾਸੀ ਪੈਦਾ ਕਰ ਦਿੱਤੀ। ਉਨ੍ਹਾਂ ਨੇ ਦੇਖਿਆ ਕਿ ਦੁਵੱਲੇ ਇੰਫੀਰੀਅਰ ਅਤੇ ਔਰਬਿਟੋਫ੍ਰੋਂਟਲ ਕੌਰਟੈਕਸ ਵਿੱਚ ਦਿਮਾਗੀ ਗਤੀਵਿਧੀ ਵਧ ਗਈ ਸੀ। [12] ਦਿਲਚਸਪ ਫਿਲਮਾਂ ਦੀਆਂ ਕਲਿਪਾਂ ਦਿਖਾ ਕੇ ਵਿਸ਼ਿਆਂ ਵਿੱਚ ਉਦਾਸੀ ਪੈਦਾ ਕਰਨ ਵਾਲੇ ਇੱਕ ਅਧਿਐਨ ਵਿੱਚ, ਖੇਤਰੀ ਦਿਮਾਗ ਦੀ ਕਿਰਿਆ ਵਿੱਚ ਖਾਸ ਕਰਕੇ ਪ੍ਰੀਫਰੰਟਲ ਕੌਰਟੈਕਸ ਵਿੱਚ, ਬ੍ਰੌਡਮਾਨ ਦੇ ਖੇਤਰ 9 ਅਤੇ ਥੈਲਮਸ ਨਾਮਕ ਖੇਤਰ ਵਿੱਚ, ਭਾਵਨਾ ਦਾ ਸੰਬੰਧ ਕਿਰਿਆ ਦੇ ਮਹੱਤਵਪੂਰਣ ਵਾਧੇ ਨਾਲ ਜੁੜਿਆ ਹੋਇਆ ਸੀ। ਸਰਗਰਮੀ ਵਿੱਚ ਮਹੱਤਵਪੂਰਨ ਵਾਧਾ ਵੀ ਦੁਵੱਲੀਆਂ ਅਗਲੀਆਂ ਟੈਂਪੋਰਲ ਸੰਰਚਨਾਵਾਂ ਵਿੱਚ ਵੀ ਦੇਖਿਆ ਗਿਆ ਸੀ।[13]

ਟਾਕਰਾ ਕਰਨ ਦੀਆਂ ਤਰਕੀਬਾਂ 

ਸੋਧੋ
 
ਇੱਕ ਆਦਮੀ ਉਦਾਸੀ ਨੂੰ ਆਪਣਾ ਸਿਰ ਫੜ ਕੇ ਜ਼ਾਹਰ ਕਰ ਰਿਹਾ ਹੈ। 

ਲੋਕ ਉਦਾਸੀ ਨਾਲ ਵੱਖ-ਵੱਖ ਤਰੀਕਿਆਂ ਨਾਲ ਨਜਿੱਠਦੇ ਹਨ, ਅਤੇ ਇਹ ਇੱਕ ਮਹੱਤਵਪੂਰਣ ਭਾਵਨਾ ਹੈ ਕਿਉਂਕਿ ਇਹ ਲੋਕਾਂ ਨੂੰ ਆਪਣੀ ਸਥਿਤੀ ਨਾਲ ਨਜਿੱਠਣ ਲਈ ਪ੍ਰੇਰਿਤ ਕਰਦਾ ਹੈ। ਕੁੱਝ ਤਰਕੀਬਾਂ ਵਿੱਚ ਸ਼ਾਮਲ ਹਨ: ਸਮਾਜਕ ਸਹਾਇਤਾ ਅਤੇ/ਜਾਂ ਕਿਸੇ ਪਾਲਤੂ ਜਾਨਵਰ ਦੇ ਨਾਲ ਸਮਾਂ ਬਿਤਾਉਣਾ[14] ਸੂਚੀ ਬਣਾਉਣਾ ਜਾਂ ਉਦਾਸੀ ਨੂੰ ਦਰਸਾਉਣ ਲਈ ਕੋਈ ਨਾ ਕੋਈ ਸਰਗਰਮੀ ਕਰਨਾ।[15] ਕੁਝ ਵਿਅਕਤੀ, ਜਦੋਂ ਉਦਾਸ ਹੋਣਾ, ਆਪਣੇ ਆਪ ਨੂੰ ਸਮਾਜਿਕ ਮਾਹੌਲ ਤੋਂ ਅਲੱਗ ਥਲੱਗ ਕਰ ਸਕਦੇ ਹਨ, ਤਾਂ ਜੋ ਭਾਵਨਾ ਤੋਂ ਠੀਕ ਹੋਣ ਲਈ ਸਮਾਂ ਕੱਢ ਸਕਣ।

ਹਵਾਲੇ

ਸੋਧੋ
  1. Jellesma F.C., & Vingerhoets A.J.J.M. (2012). Sex Roles (Vol. 67, Iss. 7, pp. 412-421). Heidelberg, Germany: Springer
  2. Daniel Goleman, Emotional Intelligence (London 1996) p. 271
  3. Masman, Karen (2010). The Uses of Sadness: Why Feeling Sad Is No Reason Not to Be Happy. Allen & Unwin. p. 8. ISBN 9781741757576.
  4. R. Skynner/J. Cleese, Families and how to survive them (1994) p. 33 and p. 36
  5. T. Berry Brazelton, To Listen to a Child (1992) p. 46 and p. 48
  6. R. Skynner/J. Cleese, Families and how to survive them (1994) p. 158–9
  7. Brazleton, p. 52
  8. Selma H. Fraiberg, The Magic Years (New York 1987) p. 274
  9. M. Mahler et al, The Psychological Birth of the Human Infant (London 1975) p. 92
  10. D. W. Winnicott, The Child, the Family, and the Outside World (Penguin 1973) p. 64
  11. Ahern, G.L., Davidson, R.J., Lane, R.D., Reiman, E.M., Schwartz, G.E. (1997). Neuroanatomical Correlates of Happiness, Sadness, and Disgust. The American Journal of Psychiatry, 926-933.
  12. Pardo JV, Pardo PJ, Raichle ME: Neural correlates of self-in- duced dysphoria. Am J Psychiatry 1993; 150:713–719
  13. George MS, Ketter TA, Parekh PI, Horowitz B, Herscovitch P, Post RM: Brain activity during transient sadness and happiness in healthy women. Am J Psychiatry 1995; 152:341–351
  14. Bos, E.H.; Snippe, E.; de Jonge, P.; Jeronimus, B.F. (2016). "Preserving Subjective Wellbeing in the Face of Psychopathology: Buffering Effects of Personal Strengths and Resources". PLOS ONE. 11: e0150867. doi:10.1371/journal.pone.0150867. PMID 26963923.{{cite journal}}: CS1 maint: unflagged free DOI (link)
  15. "Feeling Sad" Archived 2017-04-04 at the Wayback Machine., Kids Help Phone, November 2010
  NODES
Done 1