ਜੰਪਸੂਟ ਇੱਕ ਅਜਿਹਾ ਲਿਬਾਸ ਹੈ ਜੋ ਵਨ-ਪਿਸ (ਇੱਕ ਪੂਰਾ ਕਪੜੇ ਦਾ ਟੁਕੜਾ) ਵਿੱਚ ਹੁੰਦਾ ਹੈ ਜੋ ਕਿਸੇ ਖ਼ਾਸ ਕਿੱਤੇ ਲਈ ਵਰਤਿਆ ਜਾਂਦਾ ਹੈ। ਇਹ ਲਿਬਾਸ ਪੈਰਾਸ਼ੂਟਰਾਂ ਦੁਆਰਾ ਵਰਤੋਂ ਵਿੱਚ ਲਿਆਇਆ ਜਾਂਦਾ ਸੀ ਪਰੰਤੂ ਹੁਣ ਇਹ ਆਮ ਵਰਤੋਂ ਵਿੱਚ ਆ ਚੁੱਕਿਆ ਹੈ ਜਿਸ ਨੂੰ ਰੋਜ਼ਾਨਾ ਜੀਵਨ ਲਈ ਵਰਤਿਆ ਜਾਂਦਾ ਹੈ। ਇਸ ਵਨ-ਪਿਸ ਲਿਬਾਸ ਨੂੰ ਸਭ ਤੋਂ ਪਹਿਲਾਂ ਏਵਸ ਸੈਂਟ ਲੌਰੇੰਟ ਨੇ ਬਣਾਇਆ।

A man wearing a jumpsuit.
ਡਰਾਈਵਰ ਕਿਮੀ ਰੈਕੋਨੇਨ ਰੱਖਿਅਕ ਵਨ-ਪਿਸ ਆਟੋ ਰੇਸ ਸੂਟ ਵਿੱਚ

ਮੂਲ ਰੂਪ ਵਿੱਚ ਅਸਮਾਨ ਵਿੱਚ ਉਡਾਨ ਭਰਨ ਵਾਲੇ ਜਿਵੇਂ ਕਿ ਪੈਰਾਸ਼ੂਟਰਾਂ ਦੁਆਰਾ ਸਧਾਰਨ ਤਰੀਕੇ ਨਾਲ ਬਣਾਇਆ ਗਿਆ ਜੰਪਸੂਟ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਕਿਉਂਕਿ ਇਹ ਲਿਬਾਸ ਪੈਰਾਸ਼ੂਟਰਾਂ ਨੂੰ ਉੱਪਰੀ ਉੱਚਾਈ ਦੀ ਠੰਡ ਤੋਂ ਬਚਾਈ ਰੱਖਦਾ ਹੈ ਅਤੇ ਮਹਤਵਪੂਰਣ ਜਕੜ ਬਣਾ ਕੇ ਖਤਰੇ ਨੂੰ ਘੱਟ ਕਰਦਾ ਹੈ। ਅੱਜ-ਕਲ੍ਹ ਇਹ ਪਹਿਰਾਵਾ ਦੂਜਿਆਂ ਦੁਆਰਾ ਵੀ ਵਰਤਿਆ ਜਾ ਰਿਹਾ ਹੈ;

ਜਹਾਜ਼ ਚਾਲਕ ਅਤੇ ਡਰਾਇਵਰ

ਸੋਧੋ

ਵਿਮਾਨ ਯਾਤਰੀ ਅਤੇ ਪੁਲਾੜ ਯਾਤਰੀ ਅਤੇ ਪਲਾਇਣ ਸੂਟ ਵੱਖੋ-ਵੱਖਰੇ ਤਰੀਕੇ ਨਾਲ ਅਤੇ ਕਪੜੇ ਨਾਲ ਬਣੇ ਹੁੰਦੇ ਹਨ ਜੋ ਭਾਰ-ਰਹਿਤ ਹੁੰਦੇ ਹਨ।

ਵਾਹਨ ਚਾਲਕ ਮੋਟਰ ਰੇਸ ਸਮੇਂ ਅੱਗ ਤੋਂ ਬਚਣ ਲਈ ਜੰਪਸੂਟ ਅਤੇ ਚਮੜੇ ਦਾ ਸੂਟ ਰਗੜ ਤੋਂ ਬਚਣ ਲਈ ਪਾਉਂਦੇ ਹਨ।[1]

ਖਿਡਾਰੀ

ਸੋਧੋ

ਸਕੀਅਰਸ (ਲੰਮੀ ਜੁੱਤੀ ਨਾਲ ਬਰਫ ਉੱਤੇ ਰੁੜ੍ਹਨ ਵਾਲੇ ਖਿਡਾਰੀ), ਵੱਖਰੀ ਕਿਸਮ ਦੇ ਸਕੀਅ ਸੂਟ ਪਾਉਂਦੇ ਹਨ ਜੋ ਖਿਡਾਰੀ ਨੂੰ ਬਰਫ਼ ਵਿੱਚ ਡਿੱਗਣ ਤੋਂ ਬਾਅਦ ਦੀ ਠੰਡ ਤੋਂ ਬਚਾਉਂਦਾ ਹੈ।

ਸਕੀਅਰਸ ਅਤੇ ਸਪੀਡ ਸਕੇਟਰਸ, ਤੰਗ ਚਮੜੀ ਵਾਲੇ ਜੰਪਸੂਟ ਪਾਉਂਦੇ ਹਨ ਤਾਕਿ ਇਹ ਹਵਾ ਦੀ ਰੁਕਾਵਟ ਤੋਂ ਮੁਕਤ ਰਹਿ ਸਕਣ।

ਅਸਮਾਨ ਵਿੱਚ ਉਡਾਨ ਭਰਣ ਵਾਲੇ ਖਿਡਾਰੀ ਤਕਨੀਕੀ ਸੂਟ ਪਾਉਂਦੇ ਹਨ।

ਛੋਟੇ ਬੱਚੇ

ਸੋਧੋ

ਮਾਤਾ-ਪਿਤਾ ਆਪਣੇ ਛੋਟੇ ਬੱਚਿਆਂ ਲਈ ਖ਼ਾਸ ਤੌਰ 'ਤੇ ਵਨ-ਪਿਸ ਪਹਿਰਾਵੇ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਇਹ ਲਿਬਾਸ ਬੱਚੇ ਲਈ ਬਹੁਤ ਆਰਾਮਦੇਹ ਹੁੰਦਾ ਹੈ। ਠੰਡੇ ਵਾਤਾਵਰਨ ਵਾਲੇ ਦੇਸ਼ਾਂ ਵਿੱਚ, ਜੰਪਸੂਟ, ਨੂੰ ਗਰਮਾਹਟ ਦੇਣ ਲਈ ਵਰਤਿਆ ਜਾਂਦਾ ਹੈ, ਦੀ ਠੰਡ ਦੇ ਸਮੇਂ ਖ਼ਾਸ ਤੌਰ 'ਤੇ ਮੰਗ ਕੀਤੀ ਜਾਂਦੀ ਹੈ।

ਹਵਾਲੇ

ਸੋਧੋ
  1. Bonsor, Kevin; Nice, Karim. "NASCAR Fire Suits". HowStuffWorks. Retrieved 2007-12-30.
  NODES