ਦੰਭ ਜਾਂ ਪਖੰਡ ਨੇਕੀ ਦਾ ਭੁਲੇਖਾ ਪਾਉਣਾ ਦੇ ਜਾਣ ਬੁਝ ਕੇ ਕੀਤੇ ਢਕਵੰਜ ਨੂੰ ਕਹਿੰਦੇ ਹਨ। ਅਸਲੀਅਤ ਹੋਰ ਹੁੰਦੀ ਹੈ। ਅਸਲੀ ਚਰਿੱਤਰ ਜਾਂ ਪ੍ਰਵਿਰਤੀਆਂ ਨੂੰ ਛੁਪਾਇਆ ਜਾਂਦਾ ਹੈ। ਦੰਭ ਦਾ ਵਰਤਾਰਾ ਖ਼ਾਸਕਰ ਧਾਰਮਿਕ ਅਤੇ ਨੈਤਿਕ ਵਿਸ਼ਵਾਸਾਂ ਦੇ ਸੰਬੰਧ ਵਿੱਚ ਦੇਖਣ ਨੂੰ ਮਿਲਦਾ ਹੈ; ਇਸ ਲਈ, ਆਮ ਅਰਥਾਂ ਵਿਚ, ਪਾਖੰਡ ਵਿੱਚ ਕੂੜ-ਪ੍ਰਪੰਚ, ਵਿਖਾਵਾ ਜਾਂ ਓਹਲਾ ਸ਼ਾਮਲ ਹੋ ਸਕਦਾ ਹੈ। ਪਖੰਡ ਉਸੇ ਵਤੀਰੇ ਜਾਂ ਗਤੀਵਿਧੀ ਵਿੱਚ ਕਿਸੇ ਦੇ ਸ਼ਾਮਲ ਹੋਣ ਦਾ ਚਲਣ ਹੁੰਦਾ ਹੈ ਜਿਸ ਲਈ ਕੋਈ ਜਣਾ ਦੂਸਰੇ ਦੀ ਅਲੋਚਨਾ ਕਰਦਾ ਹੈ। ਨੈਤਿਕ ਮਨੋਵਿਗਿਆਨ ਵਿੱਚ, ਇਹ ਆਪਣੇ ਹੀ ਐਲਾਨੇ ਪਰਚਾਰੇ ਨੈਤਿਕ ਨਿਯਮਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣਾ ਹੁੰਦਾ ਹੈ। ਬ੍ਰਿਟਿਸ਼ ਰਾਜਨੀਤਿਕ ਦਾਰਸ਼ਨਿਕ ਡੇਵਿਡ ਰੂਨਸੀਮੈਨ ਦੇ ਅਨੁਸਾਰ, "ਹੋਰ ਕਿਸਮ ਦੇ ਪਖੰਡੀ ਧੋਖੇ ਵਿੱਚ ਗਿਆਨ ਦੇ ਦਾਅਵੇ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀ ਘਾਟ ਹੁੰਦੀ ਹੈ, ਇਕਸਾਰਤਾ ਦਾ ਦਾਅਵਾ ਹੁੰਦਾ ਹੈ ਜਿਸ ਨੂੰ ਵਿਅਕਤੀ ਖ਼ੁਦ ਕਾਇਮ ਨਹੀਂ ਰੱਖ ਸਕਦਾ, ਵਫ਼ਾਦਾਰੀ ਦਾ ਦਾਅਵਾ ਕਰਦਾ ਹੈ ਜੜ ਕਿ ਖ਼ੁਦ ਆਪ ਵਫ਼ਾਦਾਰ ਨਹੀਂ ਹੁੰਦਾ, ਆਪਣੀ ਅਜਿਹੀ ਪਛਾਣ ਦਾ ਦਾਅਵਾ ਕਰਦਾ ਹੈ ਜੋ ਉਸ ਦੀ ਨਹੀਂ ਹੁੰਦੀ"।[1] ਅਮਰੀਕੀ ਰਾਜਨੀਤਕ ਪੱਤਰਕਾਰ ਮਾਈਕਲ ਗੇਰਸਨ ਦਾ ਕਹਿਣਾ ਹੈ ਕਿ ਰਾਜਨੀਤਿਕ ਪਾਖੰਡ "ਲੋਕਾਂ ਨੂੰ ਬੇਵਕੂਫ਼ ਬਣਾਉਣਾ ਅਤੇ ਰਾਜਨੀਤਿਕ ਲਾਭ ਲੈਣ ਲਈ ਇੱਕ ਮਖੌਟੇ ਦੀ ਸੁਚੇਤ ਵਰਤੋਂ" ਕਰਨਾ ਹੁੰਦਾ ਹੈ।[2]

ਪਖੰਡ ਮਨੁੱਖੀ ਇਤਿਹਾਸ ਦੇ ਅਰੰਭ ਤੋਂ ਹੀ ਲੋਕ-ਗਿਆਨ ਅਤੇ ਬੁੱਧੀਮਾਨ ਸਾਹਿਤ ਦਾ ਵਿਸ਼ਾ ਰਿਹਾ ਹੈ। 1980 ਦੇ ਦਹਾਕੇ ਤੋਂ, ਇਹ ਵਿਵਹਾਰਵਾਦੀ ਅਰਥਸ਼ਾਸਤਰ, ਬੋਧ ਵਿਗਿਆਨ, ਸਭਿਆਚਾਰਕ ਮਨੋਵਿਗਿਆਨ, ਫੈਸਲਾ ਲੈਣ, ਨੈਤਿਕਤਾ, ਵਿਕਾਸਵਾਦੀ ਮਨੋਵਿਗਿਆਨ, ਨੈਤਿਕ ਮਨੋਵਿਗਿਆਨ, ਰਾਜਨੀਤਿਕ ਸਮਾਜ ਸ਼ਾਸਤਰ, ਸਕਾਰਾਤਮਕ ਮਨੋਵਿਗਿਆਨ, ਸਮਾਜਿਕ ਮਨੋਵਿਗਿਆਨ, ਅਤੇ ਸਮਾਜਿਕ ਸਮਾਜਿਕ ਮਨੋਵਿਗਿਆਨ ਦੇ ਅਧਿਐਨ ਦਾ ਕੇਂਦਰ ਬਣਿਆ ਹੋਇਆ ਹੈ।

ਇਤਿਹਾਸ

ਸੋਧੋ

ਅਮਰੀਕੀ ਇਤਿਹਾਸਕਾਰ ਮਾਰਟਿਨ ਜੇ ਦਿ ਵੈਚੂਜ ਆਫ਼ ਮੇਂਡੇਸਿਟੀ (2012) ਵਿੱਚ ਖੋਜ ਕਰਦਾ ਹੈ ਕਿ ਕਿਵੇਂ ਸਦੀਆਂ ਤੋਂ ਲੇਖਕਾਂ ਨੇ ਪਖੰਡ, ਧੋਖੇਬਾਜ਼ੀ, ਚਾਪਲੂਸੀ, ਝੂਠ ਅਤੇ ਠੱਗੀ, ਬਦਨਾਮੀ, ਝੂਠੇ ਢੌਂਗ, ਉਧਾਰ ਲਈ ਸ਼ਾਨ ਤੇ ਜਿਉਣਾ, ਮਖੌਟੇ ਪਾਉਣਾ, ਛੁਪਣ ਦੀਆਂ ਰਵਾਇਤਾਂ, ਦੂਜਿਆਂ ਦੇ ਸਾਹਮਣੇ ਖੇਡਣਾ ਅਤੇ ਛਲ ਕਪਟ ਦੀ ਕਲਾ ਨੂੰ ਆਪਣੀਆਂ ਲਿਖਤਾਂ ਵਿੱਚ ਪੇਸ਼ ਕੀਤਾ ਹੈ। ਉਹ ਮੰਨਦਾ ਹੈ ਕਿ ਰਾਜਨੀਤੀ ਸਾਰਥਕ ਹੈ, ਪਰ ਕਿਉਂਕਿ ਇਹ ਝੂਠ ਅਤੇ ਪਾਖੰਡ ਨਾਲ ਅਟੁੱਟ ਤੌਰ ਤੇ ਜੁੜੀ ਹੋਈ ਹੈ, ਜੇ ਨੇ ਸਿੱਟਾ ਕੱਢਿਆ ਕਿ ਝੂਠ ਬੋਲਣਾ ਅਵਸ਼ ਏਨਾ ਮਾੜਾ ਵੀ ਨਹੀਂ ਹੋਣਾ।[3]

ਮਨੋਵਿਗਿਆਨ

ਸੋਧੋ

ਪਖੰਡ ਵਿੱਚ ਮਨੋਵਿਗਿਆਨੀਆਂ ਨੂੰ ਲੰਮੇ ਸਮੇਂ ਤੋਂ ਦਿਲਚਸਪੀ ਰਹੀ ਹੈ

ਕਾਰਲ ਜੁੰਗ

ਸੋਧੋ

ਸਵਿਟਜ਼ਰਲੈਂਡ ਵਿੱਚ ਕਾਰਲ ਜੁੰਗ (1875–1961) ਨੇ ਉਨ੍ਹਾਂ ਸਾਰਿਆਂ ਨੂੰ ਪਖੰਡ ਮੰਨਿਆ ਜੋ ਆਪਣੀ ਪ੍ਰਕਿਰਤੀ ਦੇ ਹਨੇਰੇ ਜਾਂ ਪਰਛਾਵੇਂ ਵਾਲੇ ਪਾਸੇ ਬਾਰੇ ਨਹੀਂ ਜਾਣਦੇ।

ਹਵਾਲੇ

ਸੋਧੋ
  1. David Runciman (2010). Political Hypocrisy: The Mask of Power, from Hobbes to Orwell and Beyond. Princeton UP. p. 8. ISBN 978-0691148151.
  2. Michael Gerson, "Trump's hypocrisy is good for America" Washington Post Nov. 29, 2016
  3. Bryan Garsten, "Looking for an honest man." Modern Intellectual History 8#3 (2011): 697–708.
  NODES
os 2