ਬਿਆਨਾ ਇੱਕ ਤਰ੍ਹਾਂ ਦਾ ਭੁਗਤਾਨ ਇੱਕ ਖ਼ਾਸ ਤਰ੍ਹਾਂ ਦਾ ਸਕਿਉਰਟੀ ਡਿਪਾਜ਼ਿਟ ਹੁੰਦਾ ਹੈ ਜੋ ਰੀਅਲ ਅਸਟੇਟ ਦੀ ਵੇਚ-ਖਰੀਦ ਦੇ ਸੌਦਿਆਂ ਵਿੱਚ ਪੇਸ਼ਗੀ ਵਜੋਂ ਦਿੱਤਾ ਜਾਂਦਾ ਕੁਲ ਰਕਮ ਦਾ ਇੱਕ ਭਾਗ ਹੁੰਦਾ ਹੈ। ਇਸ ਦੀ ਲੋੜ ਸਰਕਾਰੀ ਵਸੂਲੀ ਕਾਰਜਾਂ ਵੇਲੇ ਹੁੰਦੀ ਹੈ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਬਿਨੈਕਾਰ ਗੰਭੀਰ ਹੈ ਅਤੇ ਸੌਦਾ ਪੂਰਾ ਕਰਨ ਲਈ ਦੀ ਚਾਹਤ ਦਿਖਾਉਣ ਲਈ ਤਿਆਰ ਹੈ।

ਪੁਰਾਣੇ ਜ਼ਮਾਨੇ ਵਿੱਚ ਬਿਆਨੇ ਨੂੰ ਵੱਖ ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਸੀ, ਅਰਨੈਸਟ ਪੈਨੀ, ਅਰਲੇਸ ਸਿੱਕਾ,[1] ਜਾਂ ਗੌਡ'ਜ਼ ਸਿਲਵਰ(ਲਾਤੀਨੀ Argentum Dei)। ਇਹ ਪੈਸਾ ਜਾਂ ਕੋਈ ਕੀਮਤੀ ਸਿੱਕਾ ਜਾਂ ਟੋਕਨ ਹੁੰਦਾ ਸੀ ਜੋ ਸੌਦਾ ਪੱਕਾ ਕਰਨ ਲਈ ਦਿੱਤਾ ਜਾਂਦਾ ਸੀ, ਖਾਸ ਕਰ ਇੱਕ ਨੌਕਰ ਨੂੰ ਖਰੀਦਣ ਲਈ।  ਬਲੈਕ ਦੇ ਕਾਨੂੰਨ ਕੋਸ਼ (ਛੇਵੇ ਅਡੀਸ਼ਨ) ਅਨੁਸਾਰ Et cepit de praedicto Henrico tres denarios de Argento Dei prae manibus ("ਅਤੇ ਉਸ ਨੇ ਇਹ ਉਕਤ ਹੈਨਰੀ ਤੋਂ [ਸੀਲ ਕੀਤੇ ] ਚਾਂਦੀ ਤਿੰਨ ਪੈਂਸ [ਟੁਕੜੇ] ਪਰਮੇਸ਼ੁਰ [ਦੀ ਨਿਗਾਹ ਵਿੱਚ] ਹਾਸਲ ਕੀਤੇ।")।

ਹਵਾਲੇ

ਸੋਧੋ
  1. "Arles penny". Webster's Revised Unabridged Dictionary. Retrieved 2014-07-11.
  NODES