ਭੀਮ ਮਹਾਂ-ਭਾਰਤ ਕਥਾ ਦੇ ਇੱਕ ਮੁੱਖ ਪਾਤਰ ਹਨ। ਇਹ ਪਾਂਡਵ ਭਰਾਵਾਂ ਵਿੱਚ ਦੂਸਰੇ ਸਭ ਤੋ ਵੱਡੇ ਹਨ। ਭੀਮ ਵਾਯੂ ਦੇਵਤਾ ਦੁਆਰਾ ਕੁੰਤੀ ਦੀ ਕੁੱਖ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ | ਇਸ ਨੇ ਹਿਡਿੰਬ ਰਾਖਸ਼ ਨੂੰ ਮਾਰ ਕੇ ਉਸ ਦੀ ਭੈਣ ਹਿਡਿੰਬਾ ਨਾਲ ਵਿਆਹ ਕੀਤਾ ਫਿਰ ਦੂਜਾ ਵਿਆਹ ਕਾਸ਼ੀ ਦੀ ਰਾਜਕੁਮਾਰੀ ਬਲਧਰਾ ਨਾਲ ਕੀਤਾ | ਇਸ ਨੂੰ ਗਦਾ ਚਲਾਣ ਦੀ ਸਿੱਖਿਆ ਬਲਭਦਰ ਨੇ ਦਿੱਤੀ ਸੀ | ਇਸ ਨੇ ਜਰਾਸੰਧ, ਦੁਸ਼ਾਸਨ, ਦੁਰਯੋਧਨ, ਕੀਚਕ ਆਦਿ ਅਨੇਕ ਹੰਕਾਰੀ ਯੋਧਿਆਂ ਦਾ ਬਧ ਕੀਤਾ | ਅਗਿਆਤ-ਵਾਸ ਵੇਲੇ ਇਸ ਨੇ ਵਿਰਾਟ ਰਾਜੇ ਕੋਲ ਰਸੋਈਏ ਦਾ ਕੰਮ ਕੀਤਾ | ਵਾਯੂ-ਪੁੱਤਰ ਹੋਣ ਕਾਰਨ ਇਸ ਨੂੰ ਹਨੂਮਾਨ ਦਾ ਭਰਾ ਵੀ ਮੰਨਿਆ ਜਾਂਦਾ ਹੈ |

  NODES
Done 1
News 2