ਮਾਂ (1905) ਦੇ ਨਾਕਾਮ ਰੂਸੀ ਇਨਕਲਾਬ ਦੇ ਬਾਅਦ (1906)[2] ਵਿੱਚ ਮੈਕਸਿਮ ਗੋਰਕੀ ਦੁਆਰਾ ਲਿਖਿਆ[3] ਇੱਕ ਰੂਸੀ ਨਾਵਲ ਹੈ। 1917 ਦੇ ਰੂਸੀ ਅਕਤੂਬਰ ਇਨਕਲਾਬ ਦੇ ਪਰਸੰਗ ਵਿੱਚ ਇਹ ਨਾਵਲ ਇਨਕਲਾਬੀਆਂ ਵਿੱਚ ਬੜਾ ਅਹਿਮ ਹੋ ਗਿਆ ਅਤੇ ਦੁਨੀਆ ਦੀਆਂ ਹੋਰ ਬੋਲੀਆਂ ਵਿੱਚ ਵੀ ਇਸ ਦੇ ਤਰਜਮੇ ਹੋਏ। ਵੀਹਵੀਂ ਸਦੀ ਦੇ ਅਖ਼ੀਰ ਤੱਕ ਇਸ ਨਾਵਲ ਦਾ ਤਰਜਮਾ ਦੁਨੀਆ ਦੀਆਂ ਤਕਰੀਬਨ ਸਭ ਬੋਲੀਆਂ ਵਿੱਚ ਹੋ ਚੁੱਕਿਆ ਸੀ। ਇਹ ਨਾਵਲ ਇੱਕ ਕਾਰਖਾਨੇ ਦੀ ਪਿੱਠਭੂਮੀ ਵਿੱਚ ਲਿਖਿਆ ਗਿਆ ਜਦੋਂ ਜਾਰ ਸ਼ਾਹੀ ਦੇ ਖਿਲਾਫ ਮਜਦੂਰਾਂ ਨੇ ਝੰਡਾ ਚੁੱਕਿਆ ਸੀ। ਇਸ ਦੀ ਨਾਇਕਾ ਮਦਰ ਯਾਨੀ ਮਾਂ, ਪਾਵੇਲ ਦੀ ਮਾਂ ਹੈ।

ਮਾਂ
ਲੇਖਕਮੈਕਸਿਮ ਗੋਰਕੀ
ਮੂਲ ਸਿਰਲੇਖМать
ਦੇਸ਼ਸੋਵੀਅਤ ਯੂਨੀਅਨ
ਭਾਸ਼ਾਰੂਸੀ
ਲੜੀਇਨਕਲਾਬ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1906[1]

ਪੰਜਾਬੀ ਤਰਜਮਾ

ਸੋਧੋ

ਇਸ ਨਾਵਲ ਦਾ ਪੰਜਾਬੀ ਤਰਜਮਾ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕੀਤਾ ਅਤੇ ਇਹ ਪ੍ਰੀਤ ਨਗਰ, ਪ੍ਰੀਤ ਨਗਰ ਸ਼ਾਪ ਤੋਂ 1960 ਵਿੱਚ ਛਪਿਆ। ਪ੍ਰੀਤਮ ਸਿੰਘ ਮਨਚੰਦਾ ਦਾ ਕੀਤਾ ਇੱਕ ਹੋਰ ਪੰਜਾਬੀ ਅਨੁਵਾਦ ਰਾਦੂਗਾ ਪ੍ਰਕਾਸ਼ਨ ਮਾਸਕੋ ਨੇ ਪ੍ਰਕਾਸ਼ਿਤ ਕੀਤਾ।

ਪਿਛੋਕੜ

ਸੋਧੋ

ਇਹ ਨਾਵਲ ਦੋ ਅਸਲ ਘਟਨਾਵਾਂ ਤੇ ਅਧਾਰਿਤ ਹੈ। ਮਈ ਦਿਵਸ 1902 ਵਿੱਚ ਸੋਰਮੋਵੋ ਵਿੱਚ ਮਜ਼ਦੂਰਾਂ ਦਾ ਪ੍ਰਦਰਸ਼ਨ ਅਤੇ ਬਾਅਦ ਨੂੰ ਇਸ ਦੇ ਆਗੂ ਮੈਂਬਰਾਂ ਤੇ ਚੱਲੇ ਮੁਕੱਦਮੇ।

ਹਵਾਲੇ

ਸੋਧੋ
  NODES
Done 1