ਲਾਲ
ਸੂਹਾ ਜਾ ਰੱਤਾ ਜਾ ਲਾਲ ਜਾਂ ਸੂਰਖ ਰੌਸ਼ਨੀ ਦਾ ਇੱਕ ਰੰਗ ਹੈ ਜੋ ਕਿ ਮੁੱਢਲੇ ਤਿੰਨ ਰੰਗਾਂ ਵਿੱਚੋਂ ਇੱਕ ਹੈ ਦੂਜੇ ਦੋ ਮੁੱਢਲੇ ਰੰਗ ਨੀਲਾ ਅਤੇ ਪੀਲਾ ਹਨ। ਰੌਸ਼ਨੀ ਦੇ ਸੱਤ ਰੰਗਾਂ ਵਿੱਚੋਂ ਇਹਦੀ ਛੱਲ-ਲੰਬਾਈ ਸਭ ਤੋਂ ਵੱਧ – ਕਰੀਬ 625–740 nm ਤੱਕ ਹੁੰਦੀ ਹੈ। ਸੱਤ ਰੰਗਾਂ ਦੀ ਤਰਤੀਬ ਵਿੱਚ ਇਹ ਇੱਕ ਸਿਰੇ ਉੱਤੇ ਸਥਿੱਤ ਹੈ। ਲਾਲ ਰੰਗ ਆਮ ਤੌਰ ਤੇ ਰੁਕਣ ਦੇ ਇਸ਼ਾਰੇ ਅਤੇ ਗ਼ਲਤ ਕੰਮਾਂ ਅਤੇ ਚੀਜ਼ਾਂ ਦੀ ਨਿਸ਼ਾਨਦੇਹੀ ਕਰਨ ਲਈ ਵਰਤਿਆ ਜਾਂਦਾ ਹੈ। ਇਸਤੋਂ ਬਿਨਾਂ ਇਸ ਰੰਗ ਨੂੰ ਗ਼ੁੱਸੇ ਅਤੇ ਪਿਆਰ ਦਾ ਰੰਗ ਵੀ ਮੰਨਿਆ ਜਾਂਦਾ ਹੈ। ਸਿਆਸਤ ਵਿੱਚ ਇਸ ਦਾ ਮਤਲਬ ਕਮਿਊਨਿਜ਼ਮ ਤੋਂ ਵੀ ਲਿਆ ਜਾਂਦਾ ਹੈ ਜਿਵੇਂ ਕਿ ਸੋਵੀਅਤ ਯੂਨੀਅਨ ਦੀ ਲਾਲ ਫ਼ੌਜ।ਲਾਲ ਰੰਗ ਖੂਨ ਦਾ ਵੀ ਬੋਧ ਕਰਦਾ ਹੈ।