ਵਹਾਬਵਾਦ ਇੱਕ ਸੁੰਨੀ ਸੰਪਰਦਾ ਹੈ ਜੋ 12ਵੀਂ ਸਦੀ ਦੇ ਅਖੀਰ ਅਤੇ 13ਵੀਂ ਸਦੀ ਦੇ ਸ਼ੁਰੂ ਵਿੱਚ ਮੁਹੰਮਦ ਇਬਨ ਅਬਦੁਲ ਵਹਾਬ ਰਾਹੀਂ ਸਾਊਦੀ ਅਰਬ ਵਿੱਚ ਪੈਦਾ ਹੋਇਆ ਸੀ। ਇਸ ਪੰਥ ਦੇ ਪੈਰੋਕਾਰਾਂ ਨੂੰ ਵਹਾਬੀ ਕਿਹਾ ਜਾਂਦਾ ਹੈ। ਵਹਾਬੀ ਇਸਲਾਮ ਦੀ ਉਹ ਧਾਰਾ ਹੈ ਜਿਹੜੀ ਕੱਟੜ ਤੇ ਹਜ਼ਰਤ ਮੁਹੰਮਦ ਦੇ ਵੇਲੇ ਦੇ ਇਸਲਾਮ ਦੇ ਨਿਯਮਾਂ ਮੁਤਾਬਕ ਚੱਲਣ ਉਤੇ ਜ਼ੋਰ ਦਿੰਦੀ ਹੈ ਜੋ ਸਾਊਦੀ ਅਰਬ ਦੀ ਮੁੱਖ ਇਸਲਾਮੀ ਧਾਰਾ ਹੈ। ਵਹਾਬੀ ਧਰਮ ਦੀਆਂ ਸ਼ਾਖਾਵਾਂ ਅਹਿਮਦ ਇਬਨ ਹੰਬਲ ਦੀ ਪੈਰਵੀ ਕਰਦੀਆਂ ਹਨ। ਇਨ੍ਹਾਂ ਨੰ ਅਹਿਲੋ-ਹਦੀਸ ਵੀ ਕਿਹਾ ਜਾਂਦਾ ਹੈ।[1] ਇਨ੍ਹਾਂ ਵਿੱਚੋਂ ਜ਼ਿਆਦਾਤਰ ਅਰਬੀ ਪ੍ਰਾਇਦੀਪ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਹਨ। ਇਸ ਪੰਥ ਦੇ ਸਭ ਤੋਂ ਮਸ਼ਹੂਰ ਧਾਰਮਿਕ ਆਗੂ ਇਬਨ ਤੈਮੀਆ, ਇਬਨ ਕਾਇਮ ਅਤੇ ਮੁਹੰਮਦ ਇਬਨ ਅਬਦੁਲ ਵਹਾਬ ਹਨ। ਵਹਾਬੀ ਕਿਸੇ ਬਾਬੇ ਜਾਂ ਚੋਥੇ ਪੀਰ ਨੂੰ ਨਹੀਂ ਮੰਨਦੇ। ਵਹਾਬੀ ਸਿਰਫ ਅੱਲ੍ਹਾ ਅਤੇ ਅੱਲ੍ਹਾ ਦੇ ਮੈਸੇਂਜਰ, ਅਲਹਮਦੁਲੀਲਾਹ ਦੀ ਪਾਲਣਾ ਕਰਦੇ ਹਨ।

ਹਵਾਲੇ

ਸੋਧੋ
  1. Punjabi Lok Dhara Vishav Kosh 8 by Sohinder Singh Vanjara, ਪੰਨਾ 2081
  NODES