ਸਿਰਕਾ (ਅੰਗਰੇਜ਼ੀ: Vinegar, ਫ਼ਾਰਸੀ: سرکہ, ਸਿਰਕਾ) ਇੱਕ ਤੇਜ਼ਾਬੀ ਮਾਦਾ ਹੁੰਦਾ ਹੈ ਜੋ ਆਮ ਤੌਰ ਤੇ ਈਥੇਨੋਲ (ਅਲਕੋਹਲ) ਤੋਂ ਤਿਆਰ ਕੀਤਾ ਜਾਂਦਾ ਹੈ। ਇਸਨੂੰ ਸ਼ਰਾਬ ਦੀ ਇੱਕ ਸ਼ਕਲ ਕਹਿ ਸਕਦੇ ਹਾਂ। ਖ਼ਮੀਰ ਕੇ ਖੱਟਾ ਕੀਤਾ ਅੰਗੂਰ, ਸੇਬ, ਜਾਮਨ ਜਾਂ ਗੰਨੇ ਦਾ ਰਸ ਹੁੰਦਾ ਹੈ। ਇਹ ਰਸੋਈ ਵਿੱਚ ਵਰਤੀ ਜਾਣ ਵਾਲੀ ਖਾਧ-ਸਮਗਰੀ ਚ ਆਮ ਤੌਰ ਤੇ ਮਿਲਦਾ ਹੈ।

ਸਿਰਕੇ ਦਾ ਮੂਲ ਭਾਗ ਤੇਜਾਬ ਅਤੇ ਪਾਣੀ ਦਾ ਘੋਲ ਹੁੰਦਾ ਹੈ, ਪਰ ਨਾਲ ਹੀ ਇਹ ਜਿਨ੍ਹਾਂ ਪਦਾਰਥਾਂ ਤੋਂ ਬਣਾਇਆ ਜਾਂਦਾ ਹੈ ਉਨ੍ਹਾਂ ਦੇ ਲੂਣ ਅਤੇ ਹੋਰ ਤੱਤ ਵੀ ਉਸ ਵਿੱਚ ਰਹਿੰਦੇ ਹਨ। ਆਮ ਕਰਕੇ ਭੋਜਨ ਲਈ ਵਰਤੇ ਜਾਂਦੇ ਸਿਰਕੇ ਵਿੱਚ 4% ਤੋਂ 8% ਤੱਕ ਐਸੀਟਿਕ ਤੇਜਾਬ ਹੁੰਦਾ ਹੈ। ਸਿਰਕਾ ਕਈ ਪ੍ਰਕਾਰ ਦਾ ਹੁੰਦਾ ਹੈ, ਜਿਵੇਂ:

  • ਸ਼ਰਾਬ ਦਾ ਸਿਰਕਾ
  • ਮਾਲਟ ਸਿਰਕਾ
  • ਅੰਗੂਰ ਦਾ ਸਿਰਕਾ
  • ਸੇਬ ਦਾ ਸਿਰਕਾ
  • ਜਾਮੁਨ ਦਾ ਸਿਰਕਾ
  • ਬਨਾਉਟੀ ਸਿਰਕਾ
  • ਅੰਗੂਰੀ ਸਿਰਕਾ: ਗੰਨੇ ਦੇ ਰਸ ਨੂੰ ਪੁਣ ਕੇ ਘੜੇ ਵਿੱਚ ਪਾ ਧੁੱਪ ਵਿੱਚ ਰੱਖਣ ਅਤੇ ਇੱਕੀ ਦਿਨ ਰੋਜ਼ ਇੱਕ ਵਾਰ ਕੱਪੜੇ ਨਾਲ ਪੁਣਨ ਨਾਲ ਅੰਗੂਰੀ ਸਿਰਕਾ ਤਿਆਰ ਹੋ ਜਾਂਦਾ ਹੈ।[1]

ਹਵਾਲੇ

ਸੋਧੋ
  NODES
languages 1