ਸੰਮਨ

ਕਾਰਵਾਈ ਵਿਚ ਹਾਜ਼ਰ ਹੋਣ ਲਈ ਕਾਨੂੰਨੀ ਆਦੇਸ਼

ਸੰਮਨ ਜਾਬਤਾ ਫੋਜਦਾਰੀ ਸੰਘਤਾ ੧੯੭੩ ਦੀ ਧਾਰਾ 61 ਤੋ 69 ਤੱਕ ਸੰਮਨ ਦੀ ਕਾਰਵਾਈ ਬਾਰੇ ਦਸਿਆ ਗਿਆ ਹੈ। ਇਹ ਇੱਕ ਫ਼ਾਰਮ ਹੁੰਦਾ ਹੈ ਜਿਹੜਾ ਅਦਾਲਤ ਦੁਆਰਾ ਜਾਰੀ ਕੀਤਾ ਜਾਂਦਾ ਹੈ ਇੱਕ ਵਿਅਕਤੀ ਨੂੰ ਜੱਜ ਸਾਹਮਣੇ ਪੇਸ ਹੋਣ ਲਈ। ਇਹ ਸੰਮਨ ਲਿਖਤੀ ਹੋਣਾ ਚਾਹੀਦਾ ਹੈ ਤੇ ਇਸਦੀ ਦੋ ਕਾਪੀਆ ਦੀ ਨਕਲ ਅਤੇ ਅਦਾਲਤ ਦੇ ਪ੍ਰਾਧਨ ਅਧਿਕਾਰੀ ਦੁਆਰਾ ਦਸਤਖਤ ਹੋਣਾ ਚਾਹੀਦਾ ਹੈ। ਇਸ ਉਪਰ ਅਦਾਲਤ ਮੋਹਰ ਹੋਣੀ ਜਰੂਰੀ ਹੈ.ਜੇਕਰ ਇਹ ਸਾਰਾ ਕੁਝ ਸੰਮਨ ਉਪਰ ਨਹੀਂ ਹੋਵੇਗਾ ਤਾ ਉਸਨੂੰ ਗਲਤ ਮੰਨਿਆ ਜਾਵੇਗਾ। ਇਸ ਵਿੱਚ ਅਦਾਲਤ ਦੀ ਜਗਾ, ਤਰੀਕ, ਅਤੇ ਸਮਾ ਦਸਿਆ ਹੁੰਦਾ ਹੈ.ਹਰ ਇੱਕ ਸੰਮਨ ਧਾਰਾ 62 ਦੇ ਅੰਦਰ ਪੁਲਿਸ ਅਫ਼ਸਰ ਦੁਆਰਾ ਦਿਤਾ ਜਾਂਦਾ ਹੈ ਅਤੇ ਜੇ ਹੋ ਸਕੇ ਤਾ ਇਹ ਵਿਅਕਤੀ ਨੂੰ ਨਿਜੀ ਤੋਰ ਤੇ ਦਿਤਾ ਜਾਂਦਾ ਹੈ ਅਤੇ ਇਸਦੀ ਦੂਸਰੀ ਨਕਲ ਕਾਪੀ ਉਪਰ ਵਿਅਕਤੀ ਦੇ ਦਸਤਖ਼ਤ ਕਰਵਾਏ ਜਾਂਦੇ ਹਨ। ਧਾਰਾ 64 ਅਨੁਸਾਰ ਜੇਕਰ ਵਿਅਕਤੀ ਘਰ ਨਾ ਮਿਲੇ ਤਾ ਸੰਮਨ ਦੀ ਨਕਲ ਕਾਪੀ ਉਸਦੇ ਘਰ ਕਿਸੇ ਹੋਰ ਵਿਅਕਤੀ ਨੂੰ ਦਿਤੀ ਜਾਂਦੀ ਹੈ। ਧਾਰਾ 65 ਅਨੁਸਾਰ ਜੇਕਰ ਸੰਮਨ ਕਿਸੇ ਤਰੀਕੇ ਨਾਲ ਨਹੀਂ ਦਿਤਾ ਜਾ ਰਿਹਾ ਹੈ ਤਾ ਸੰਮਨ ਦੇਣ ਵਾਲਾ ਅਫ਼ਸਰ ਸੰਮਨ ਦੀ ਨਕਲ ਕਾਪੀ ਵਿਅਕਤੀ ਦੇ ਘਰ ਚਿਪਕਾ ਦੇਵੇਗਾ ਅਤੇ ਅਦਾਲਤ ਮੰਨ ਲਵੇਗੀ ਕਿ ਸੰਮਨ ਉਸਨੂੰ ਹੋ ਗਿਆ ਹੈ।

  NODES