1990 ਦਾ ਦਹਾਕਾ
1990 ਦਾ ਦਹਾਕਾ ਵਿੱਚ ਸਾਲ 1990 ਤੋਂ 1999 ਤੱਕ ਹੋਣਗੇ|
This is a list of events occurring in the 1990s, ordered by year.
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1987 1988 1989 – 1990 – 1991 1992 1993 |
1990 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 31 ਜਨਵਰੀ – ਮਾਸਕੋ, ਰੂਸ ਵਿੱਚ ਪਹਿਲਾ 'ਮੈਕਡਾਨਲਡ' ਰੈਸਟੋਰੈਂਟ ਖੁੱਲ੍ਹਿਆ। ਇਹ ਦੁਨੀਆ ਦਾ ਸਭ ਤੋਂ ਵੱਡਾ ਮੈਕਡਾਨਲਡ ਰੈਸਟੋਰੈਂਟ ਵੀ ਹੈ।
- 7 ਫ਼ਰਵਰੀ – ਰੂਸ 'ਚ ਕਮਿਊਨਿਸਟ ਪਾਰਟੀ ਨੇ ਵਿਰੋਧੀ ਪਾਰਟੀ ਬਣਾਉਣ ਦੀ ਇਜਾਜ਼ਤ ਦਿਤੀ।
- 10 ਮਾਰਚ – ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂ ਪਰੀਖਣ ਕੀਤਾ।
- 10 ਨਵੰਬਰ – ਚੰਦਰ ਸ਼ੇਖਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 19 ਨਵੰਬਰ – ਨਾਟੋ (ਅਮਰੀਕਨ ਬਲਾਕ) ਅਤੇ ਵਾਰਸਾ ਪੈਕਟ (ਰੂਸੀ ਬਲਾਕ) ਨੇ ਜੰਗ ਨਾ ਕਰਨ ਦੇ ਮੁਆਹਦੇ 'ਤੇ ਦਸਤਖ਼ਤ ਕੀਤੇ।
- 29 ਨਵੰਬਰ – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮਤਾ ਪਾਸ ਕਰ ਕੇ ਇਰਾਕ ਨੂੰ ਕੁਵੈਤ ਵਿਚੋਂ ਫ਼ੌਜਾਂ ਕੱਢਣ ਅਤੇ ਵਿਦੇਸ਼ੀਆਂ ਨੂੰ ਰਿਹਾ ਕਰਨ ਵਾਸਤੇ ਕਿਹਾ।
- 9 ਦਸੰਬਰ – ਲੇਕ ਵਾਲੇਸਾ ਪੋਲੇਂਡ ਦਾ ਰਾਸ਼ਟਰਪਤੀ ਚੁਣਿਆ ਗਿਆ।
- 9 ਦਸੰਬਰ – ਸਲੋਬੋਡਨ ਮਿਲੋਸਵਿਕ ਸਰਬੀਆ ਦਾ ਰਾਸ਼ਟਰਪਤੀ ਚੁਣਿਆ ਗਿਆ।
- 14 ਦਸੰਬਰ – ਤੀਹ ਸਾਲ ਦੀ ਜਲਾਵਤਨੀ ਮਗਰੋਂ ਅਫ਼ਰੀਕਨ ਨੈਸ਼ਨਲ ਕਾਂਗਰਸ ਦਾ ਮੁਖੀ ਔਲੀਵਰ ਟੈਂਬੋ ਦੱਖਣੀ ਅਫ਼ਰੀਕਾ ਵਾਪਸ ਮੁੜਿਆ।
ਜਨਮ
ਸੋਧੋਮਰਨ
ਸੋਧੋ- 12 ਫ਼ਰਵਰੀ – ਬ੍ਰਿਜ ਲਾਲ ਸ਼ਾਸਤਰੀ, ਪੰਜਾਬੀ ਸਾਹਿਤਕਾਰ ਦੀ ਮੌਤ।(ਜ. 1894)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1988 1989 1990 – 1991 – 1992 1993 1994 |
1991 20ਵੀਂ ਸਦੀ ਦਾ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਵਾਕਿਆ
ਸੋਧੋ- 9 ਫ਼ਰਵਰੀ – ਲਿਥੁਆਨੀਆ ਦੇ ਵੋਟਰ ਇੱਕ ਆਜ਼ਾਦ ਦੇਸ਼ ਲਈ ਵੋਟ ਪਾਉਂਦੇ ਹਨ।
- 13 ਫ਼ਰਵਰੀ – ਅਮਰੀਕਾ ਜਹਾਜ਼ਾਂ ਨੇ ਇਰਾਕ 'ਤੇ ਬੰਬਾਰੀ ਸ਼ੁਰੂ ਕੀਤੀ।
- 31 ਜੁਲਾਈ– ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਅਤੇ ਸੋਵੀਅਤ ਮੁਖੀ ਮਿਖਾਇਲ ਗੋਰਬਾਚੇਵ ਨੇ ਬੈਲਿਸਿਟਿਕ ਮਿਜ਼ਾਈਲਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
- 3 ਨਵੰਬਰ– ਇਜ਼ਰਾਈਲ ਤੇ ਫ਼ਿਲਸਤੀਨੀਆਂ ਵਿੱਚ ਪਹਿਲੀ ਆਹਮੋ-ਸਾਹਮਣੀ ਗੱਲਬਾਤ ਮੈਡਰਿਡ, ਸਪੇਨ ਵਿੱਚ ਸ਼ੁਰੂ ਹੋਈ।
- 1 ਦਸੰਬਰ– ਯੂਕਰੇਨ ਦੇ ਲੋਕਾਂ ਨੇ ਵੋਟਾਂ ਪਾ ਕੇ, ਵੱਡੀ ਅਕਸਰੀਅਤ ਨਾਲ, ਰੂਸ ਤੋਂ ਆਜ਼ਾਦ ਹੋਣ ਦੀ ਹਮਾਇਤ ਕੀਤੀ।
- 4 ਦਸੰਬਰ– ਲਿਬਨਾਨ ਵਿੱਚ 7 ਸਾਲ ਪਹਿਲਾਂ ਅਗ਼ਵਾ ਕੀਤਾ ਐਸੋਸੀਏਟ ਪ੍ਰੈੱਸ ਦਾ ਨੁਮਾਇੰਦਾ ਟੈਰੀ ਐਾਡਰਸਨ ਆਖ਼ਰ ਰਿਹਾਅ ਕਰ ਦਿਤਾ ਗਿਆ।
- 25 ਦਸੰਬਰ–ਮਿਖਾਇਲ ਗੋਰਬਾਚੇਵ ਨੇ ਟੀ.ਵੀ. ਤੋਂ ਐਲਾਨ ਕੀਤਾ ਕਿਸੋਵੀਅਤ ਯੂਨੀਅਨ ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1989 1990 1991 – 1992 – 1993 1994 1995 |
1992 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 8 ਜਨਵਰੀ – ਟੋਕੀਓ ਵਿੱਚ ਇੱਕ ਡਿਨਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਉਲਟੀ ਆਈ, ਜੋ ਉਸ ਨੇ ਨਾਲ ਬੈਠੇ ਜਪਾਨੀ ਮੁੱਖ ਮੰਤਰੀ ਦੇ ਕਪੜਿਆਂ 'ਤੇ ਕਰ ਦਿਤੀ ਅਤੇ ਨੀਮ ਬੇਹੋਸ਼ ਹੋ ਗਿਆ।
- 3 ਅਪਰੈਲ – ਜਸਟਿਸ ਅਜੀਤ ਸਿੰਘ ਬੈਂਸ ਉੱਤੇ ਝੂਠਾ ਕੇਸ ਪਾ ਕੇ ਉਹਨਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
- 8 ਨਵੰਬਰ – ਬਰਲਿਨ (ਜਰਮਨ) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
- 11 ਨਵੰਬਰ – ਇੰਗਲੈਂਡ ਦੇ ਚਰਚ ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
- 6 ਦਸੰਬਰ – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ ਅਯੁੱਧਿਆ ਵਿੱਚ ਚੌਧਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿਤੀ |
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1990 1991 1992 – 1993 – 1994 1995 1996 |
1993 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 27 ਮਾਰਚ– ਚੀਨ ਦੀ ਕਮਿਊਨਿਸਟ ਪਾਰਟੀ ਦਾ ਜਿਆਂਗ ਜ਼ੈਮਿਨ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ।
- 1 ਨਵੰਬਰ – ਮਾਸਤਰਿਖ ਸੁਲਾਹ ਦੁਆਰਾ ਯੂਰਪੀ ਸੰਘ ਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ
- 8 ਨਵੰਬਰ– ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਅਜਾਇਬ ਘਰ ਵਿੱਚੋਂ ਪਾਬਲੋ ਪਿਕਾਸੋ ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
- 6 ਦਸੰਬਰ– ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਾਬਕਾ ਪਾਦਰੀ ਜੇਮਜ਼ ਆਰ. ਪੋਰਟਰ ਨੂੰ 1960ਵਿਆਂ ਵਿਚ, ਐਟਲੀਬੌਰੋ, ਨਿਊ ਬਰੈਡਫ਼ੋਰਡ ਅਤੇ ਫ਼ਾਲ ਰਿਵਰ ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ |
ਜਨਮ
ਸੋਧੋ11 ਜੂਨ — ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ।
ਮਰਨ
ਸੋਧੋ- 20 ਫ਼ਰਵਰੀ – ਫ਼ਿਰੂਚੀਓ ਲਾਮਬੋਰਗਿਨੀ, ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ ਦੀ ਮੌਤ(ਜ. 1916)।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1991 1992 1993 – 1994 – 1995 1996 1997 |
1994 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 9 ਫ਼ਰਵਰੀ – ਇਜ਼ਰਾਈਲ ਦੇ ਵਜ਼ੀਰ ਸ਼ਿਮੌਨ ਪੈਰੇਜ਼ ਨੇ ਪੀ.ਐਲ.ਓ. ਨਾਲ ਅਮਨ ਸਮਝੌਤੇ 'ਤੇ ਦਸਤਖ਼ਤ ਕੀਤੇ
- 20 ਫ਼ਰਵਰੀ – ਕੈਥੋਲਿਕ ਪੋਪ ਨੇ ਸਮਲਿੰਗੀਆਂ 'ਤੇ ਕਾਨੂੰਨੀ ਪਾਬੰਦੀਆਂ ਲਾਉਣ ਦੀ ਮੰਗ ਕੀਤੀ।
- 9 ਮਾਰਚ – ਆਇਰਿਸ਼ ਰੀਪਬਲੀਕਨ ਆਰਮੀ (ਆਈ.ਆਰ.ਏ.) ਨੇ ਹੀਥਰੋ ਹਵਾਈ ਅੱਡੇ 'ਤੇ ਮੌਰਟਰ ਬੰਬਾਂ ਨਾਲ ਹਮਲਾ ਕੀਤਾ।
- 10 ਮਾਰਚ – ਯੂਨਾਨ ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ ਮੈਲਿਨਾ ਮਰਕਾਉਰੀ ਦੇ ਸਸਕਾਰ ਵਿੱਚ ਦਸ ਲੱਖ ਲੋਕ ਸ਼ਾਮਲ ਹੋਏ।
- 4 ਮਈ – ਇਜ਼ਰਾਈਲ ਦੇ ਮੁਖੀ ਯਿਤਸ਼ਾਕ ਰਬੀਨ ਅਤੇ ਫ਼ਲਸਤੀਨੀ ਮੁਖੀ ਯਾਸਰ ਅਰਾਫ਼ਾਤ ਵਿੱਚ ਗਾਜ਼ਾ ਅਤੇ ਜੈਰੀਕੋ ਨੂੰ ਅੰਦਰੂਨੀ ਖ਼ੁਦਮੁਖ਼ਤਿਆਰੀ ਦੇਣ ਦੇ ਮੁਆਹਦੇ ਤੇ ਦਸਤਖ਼ਤ ਹੋਏ।
- 27 ਮਈ – ਮਸ਼ਹੂਰ ਰੂਸੀ ਲੇਖਕ ਤੇ ਨੋਬਲ ਸਾਹਿਤ ਪੁਰਸਕਾਰ ਜੇਤੂ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
- 8 ਜੁਲਾਈ – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਨੂੰ ਦੂਜੀ ਜ਼ਬਾਨ ਦਾ ਦਰਜਾ ਮਿਲਿਆ।
- 16 ਅਕਤੂਬਰ – ਹੈਲਮਟ ਕੋਹਲ ਚੌਥੀ ਵਾਰ ਜਰਮਨੀ ਦਾ ਚਾਂਸਲਰ ਚੁਣਿਆ ਗਿਆ।
- 9 ਦਸੰਬਰ – ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਦੇਸ਼ ਦੇ ਸਰਜਨ ਜਨਰਲ ਜੋਸੇਲਿਨ ਐਲਡਰਜ਼ ਨੂੰ ਇਸ ਕਰ ਕੇ ਅਹੁਦੇ ਤੋਂ ਹਟਾ ਦਿਤਾ ਕਿਉਂਕਿ ਉਸ ਨੇ ਇੱਕ ਪ੍ਰੈੱਸ ਕਾਫ਼ਰੰਸ ਵਿੱਚ ਕਿਹਾ ਸੀ ਕਿ ਸਕੂਲਾਂ ਵਿੱਚ ਸੈਕਸ ਵਿਦਿਆ ਵਿੱਚ ਹੱਥ-ਰਸੀ (ਮਾਸਟਰਬੇਸ਼ਨ) ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1992 1993 1994 – 1995 – 1996 1997 1998 |
1995 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 1 ਜਨਵਰੀ –ਯੂਰਪੀ ਸੰਘ ਵਿੱਚ ਆਸਟਰਿਆ, ਸਵੀਡਨ ਅਤੇ ਫਿਨਲੈਂਡ ਵੀ ਆ ਜੁੜੇ।
- 17 ਜਨਵਰੀ – ਕੋਬੇ, ਜਾਪਾਨ ਵਿੱਚ ਜ਼ਬਰਦਸਤ ਭੂਚਾਲ ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਰ ਘਰ ਤਬਾਹ ਹੋਏ।
- 26 ਮਾਰਚ – ਯੂਰਪ ਦੇ 15 ਵਿੱਚੋਂ 7 ਦੇਸ਼ਾਂ ਨੇ ਆਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ ਸ਼ੈਨੇਗਨ ਸਮਝੋਤਾ ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
- 23 ਦਸੰਬਰ – ਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
- 30 ਜੁਲਾਈ – ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਨੀਂਹ ਰੱਖਣ ਵਾਲੇ ਸ. ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
- 4 ਨਵੰਬਰ – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
- 24 ਨਵੰਬਰ – ਆਇਰਲੈਂਡ ਵਿੱਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
- 2 ਦਸੰਬਰ – ਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
- 21 ਦਸੰਬਰ – ਇਜ਼ਰਾਈਲ ਨੇ ਬੈਥਲਹਮ ਨਗਰ ਦਾ ਕੰਟਰੋਲ ਫ਼ਿਲਸਤੀਨੀਆਂ ਦੇ ਹਵਾਲੇ ਕਰ ਦਿਤਾ।
ਜਨਮ
ਸੋਧੋਮਰਨ
ਸੋਧੋ- 31 ਜੁਲਾਈ– ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1993 1994 1995 – 1996 – 1997 1998 1999 |
1996 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 31 ਜਨਵਰੀ – ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਤਾਮਿਲਾਂ ਵਲੋਂ ਇੱਕ ਬੰਬ ਚਲਾਏ ਜਾਣ ਕਾਰਨ 50 ਲੋਕ ਮਾਰੇ ਗਏ।
- 9 ਮਾਰਚ – ਪੁਲਾੜ ਯਾਨ ਐਸ. ਟੀ. ਐਸ-75, ਕੋਲੰਬੀਆ 19, ਪ੍ਰਿਥਵੀ 'ਤੇ ਪਰਤਿਆ।
- 2 ਅਪਰੈਲ – 1990 ਤੋਂ 1995 ਤਕ ਪੋਲੈਂਡ ਦਾ ਰਾਸ਼ਟਰਪਤੀ ਰਹਿਣ ਵਾਲਾ ਲੇਚ ਵਾਲੇਸਾ ਰਾਸ਼ਟਰਪਤੀ ਜੋ ਦੂਜੀ ਚੋਣ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਗਿਆ ਸੀ, ਉਹ ਗਡਾਂਸਕ ਵਿੱਚ ਇੱਕ ਸਾਧਾਰਣ ਇਲੈਕਟ੍ਰੀਸ਼ੀਅਨ ਵਜੋਂ ਆਪਣੀ ਪੁਰਾਣੀ ਨੌਕਰੀ ਉੱਤੇ ਫਿਰ ਹਾਜ਼ਰ ਹੋ ਗਿਆ।
- 29 ਨਵੰਬਰ – ਯੂ.ਐਨ.ਓ. ਦੀ ਅਦਾਲਤ ਨੇ ਬੋਸਨੀਆ ਦੀ ਸਰਬ ਫ਼ੌਜ ਦੇ ਇੱਕ ਸਿਪਾਹੀ ਡਰੈਜ਼ਨ ਐਰਡੇਮੋਵਿਕ ਨੂੰ 1200 ਮੁਸਲਮਾਨ ਸ਼ਹਿਰੀਆਂ ਦੇ ਕਤਲ ਵਿੱਚ ਸ਼ਮੂਲੀਅਤ ਕਾਰਨ 10 ਸਾਲ ਕੈਦ ਦੀ ਸਜ਼ਾ ਸੁਣਾਈ
- 16 ਦਸੰਬਰ – ਇੰਗਲੈਂਡ ਵਿੱਚ 'ਮੈਡ-ਕਾਓ' ਬੀਮਾਰੀ ਫੈਲਣ ਕਰ ਕੇ ਸਰਕਾਰ ਨੇ ਇੱਕ ਲੱਖ ਗਊਆਂ ਮਾਰਨ ਦਾ ਹੁਕਮ ਜਾਰੀ ਕੀਤਾ |
ਜਨਮ
ਸੋਧੋਮੌਤ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1994 1995 1996 – 1997 – 1998 1999 2000 |
1997 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 12 ਫ਼ਰਵਰੀ – ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ।
- 28 ਫ਼ਰਵਰੀ– ਅਮਰੀਕਾ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
- 4 ਮਾਰਚ – ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
- 26 ਮਾਰਚ – ਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿੱਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਹਨਾਂ ਨੂੰ ਹਾਲੇ-ਬੌਪ ਕਾਮੇਟ ਉੱਤੇ ਲੈ ਜਾਵੇਗਾ।
- 25 ਮਈ – ਪੋਲੈਂਡ ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ ਕਮਿਊਨਿਜ਼ਮ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
- 1 ਜੁਲਾਈ – ਬਰਤਾਨੀਆ ਨੇ ਹਾਂਗਕਾਂਗ ਦਾ ਸਾਰਾ ਕੰਟਰੋਲ ਚੀਨ ਨੂੰ ਸੌਂਪ ਦਿਤਾ।
- 10 ਜੁਲਾਈ – ਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐੱਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
- 11 ਦਸੰਬਰ – ਸਿੱਨ ਫ਼ੇਨ ਦਾ ਆਗੂ ਗੇਰੀ ਐਡਮਜ਼ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲਿਆ | ਪਿਛਲੇ 76 ਸਾਲ ਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
- 11 ਦਸੰਬਰ – ਕਯੋਟੋ (ਜਾਪਾਨ) ਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ ਗਲੋਬਲ ਵਾਰਮਿੰਗ ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
- 12 ਦਸੰਬਰ – ਅਮਰੀਕਾ ਦੀ ਜਸਟਿਸ ਮਨਿਸਟਰੀ ਨੇ ਮਾਈਕਰੋਸਾਫ਼ਟ ਨੂੰ ਹੁਕਮ ਜਾਰੀ ਕੀਤਾ ਕਿ ਉਹ ਇੰਟਰਨੈੱਟ ਬਰਾਊਜ਼ਰ ਨੂੰ ਵਿੰਡੋ ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿੱਚ ਉਸ ਦੀ ਮਨਾਪਲੀ ਨਾ ਬਣ ਸਕੇ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1995 1996 1997 – 1998 – 1999 2000 2001 |
1998 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 27 ਮਾਰਚ – ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ 'ਵਿਆਗਰਾ' ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਪਹਿਲੀ ਵਾਰ ਮਨਜ਼ੂਰੀ ਦਿਤੀ।
- 28 ਮਈ – ਪਾਕਿਸਤਾਨ ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
- 30 ਜੁਲਾਈ – ਓਹਾਇਓ (ਅਮਰੀਕਾ) ਵਿੱਚ ‘ਲੱਕੀ 13′ ਨਾਂ ਦੇ ਇੱਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਿਆ। ਇਹ ਦੁਨੀਆ ਦਾ ਸਭ ਤੋਂ ਵੱਧ ਰਕਮ ਦਾ ਜੈਕਪਾਟ ਹੈ।
- 29 ਨਵੰਬਰ – ਸਵਿਟਜ਼ਰਲੈਂਡ ਦੇ ਲੋਕਾਂ ਦੀ ਇੱਕ ਵੱਡੀ ਅਕਸਰੀਅਤ ਨੇ ਹੈਰੋਇਨ ਅਤੇ ਹੋਰ ਡਰੱਗਜ਼ ਦੀ ਕਾਨੂੰਨੀ ਇਜਾਜ਼ਤ ਦੇਣ ਵਿਰੁਧ ਵੋਟਾਂ ਪਾਇਆਂ |
- 2 ਦਸੰਬਰ – ਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇੱਕ ਅਰਬ ਡਾਲਰ ਦਾਨ ਦਿਤੇ |
- 11 ਦਸੰਬਰ – ਬਿਲ ਕਲਿੰਟਨ ਦੇ ਮੋਨਿਕਾ ਲਵਿੰਸਕੀ ਨਾਂ ਦੀ ਕੁੜੀ ਨਾਲ ਸੈਕਸ ਸਬੰਧਾਂ ਕਾਰਨ, ਅਮਰੀਕਾ ਦੀ ਕਾਂਗਰਸ ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਤੇ ਮਹਾਂ ਮੁਕੱਦਮਾ (ਇਮਪੀਚਮੈਂਟ) ਦੀ ਕਾਰਵਾਈ ਸ਼ੁਰੂ ਹੋਈ।
- 16 ਦਸੰਬਰ – ਕੁਵੈਤ ਤੋਂ ਕਬਜ਼ਾ ਨਾ ਛੱਡਣ ਕਰ ਕੇ ਅਮਰੀਕਾ ਨੇ ਇਰਾਕ 'ਤੇ ਹਮਲਾ ਕਰ ਦਿਤਾ |
- 19 ਦਸੰਬਰ – ਅਮਰੀਕਨ ਕਾਂਗਰਸ ਨੇ ਬਿਲ ਕਲਿੰਟਨ ਨੂੰ ਮਹਾਂਦੋਸ਼ੀ (ਇੰਪੀਚਮੈਂਟ) ਠਹਿਰਾਇਆ | ਅਮਰੀਕਾ ਦੀ ਤਵਾਰੀਖ਼ ਵਿੱਚ ਇਹ ਦੂਜੀ ਇੰਪੀਚਮੈਂਟ ਸੀ |
ਜਨਮ
ਸੋਧੋਮਰਨ
ਸੋਧੋ- 28 ਫ਼ਰਵਰੀ – ਪਿਆਰਾ ਸਿੰਘ ਸਹਿਰਾਈ, ਪੰਜਾਬੀ ਕਵੀ (ਜ. 1915)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1996 1997 1998 – 1999 – 2000 2001 2002 |
1999 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 1 ਜਨਵਰੀ – ਯੂਰਪ ਸੰਘ ਨੇ ਸਾਝੀ ਮੁਦਰਾਯੂਰੋ ਦੀ ਸ਼ੁਰੂਆਤ ਦੀ ਜਿਨੂੰ ਪੰਦਰਾਂ ਮੈਂਬਰ ਦੇਸ਼ਾਂ ਨੇ ਅਪਨਾਇਆ।
- 7 ਜਨਵਰੀ – ਅਮਰੀਕਾ ਦੀ ਸੈਨੇਟ ਨੇ ਰਾਸ਼ਟਰਪਤੀ ਬਿਲ ਕਲਿੰਟਨ 'ਤੇ ਮੋਨਿਕਾ ਲੈਵਿੰਸਕੀ ਨਾਲ ਇਸ਼ਕ ਸਬੰਧੀ ਝੂਠ ਬੋਲਣ ਦਾ ਮੁਕੱਦਮਾ ਸ਼ੁਰੂ ਕੀਤਾ।
- 22 ਜਨਵਰੀ – ਭਾਰਤ ਵਿੱਚ ਹਿੰਦੂ ਦਹਿਸ਼ਤਗਰਦਾਂ ਨੇ ਆਸਟਰੇਲੀਅਨ ਪਾਦਰੀ ਗਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਹਨਾਂ ਦੀ ਕਾਰ ਵਿੱਚ ਜਿਊਂਦਿਆਂ ਨੂੰ ਹੀ ਸਾੜ ਦਿਤਾ।
- 12 ਫ਼ਰਵਰੀ – ਬਿਲ ਕਲਿੰਟਨ ਨੂੰ ਸੈਨਟ ਨੇ ਮਹਾਂਦੋਸ਼ ਕੇਸ (ਇੰਪੀਚਮੈਂਟ) ਕੇਸ ਵਿੱਚ ਬਰੀ ਕੀਤਾ।
- 12 ਮਈ – ਰੂਸ ਦੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਪ੍ਰਧਾਨ ਮੰਤਰੀ ਪਰੀਮਾਕੋਫ਼ ਨੂੰ ਬਰਤਰਫ਼ ਕਰ ਦਿਤਾ।
- 27 ਮਈ – ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ ਨੇ ਯੂਗੋਸਲਾਵੀਆ ਦੇ ਸਾਬਕਾ ਹਾਕਮ ਸਲੋਬਨ ਮਿਲੋਸਵਿਕ ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ।
- 26 ਜੁਲਾਈ – ਨਿਊ ਯਾਰਕ ਵਿੱਚ ਮਸ਼ਹੂਰ ਕਲਾਕਾਰ ਮਰਲਿਨ ਮੁਨਰੋ ਨਾਲ ਸਬੰਧਤ 1500 ਚੀਜ਼ਾਂ ਦੀ ਨੁਮਾਇਸ਼ ਲਾਈ ਗਈ।
- 31 ਜੁਲਾਈ – ਲਿਊਨਰ ਸਪੇਸ ਕਰਾਫ਼ਟ ਚੰਨ ਵਿੱਚ ਵੱਜ ਕੇ ਤਬਾਹ ਹੋ ਗਿਆ। ਇਸ ਨੂੰ ਚੰਨ ‘ਤੇ ਪਾਣੀ ਦੀ ਖੋਜ ਕਰਨ ਵਾਸਤੇ ਭੇਜਿਆ ਗਿਆ ਸੀ।
- 12 ਅਕਤੂਬਰ – ਪਾਕਿਸਤਾਨ ਵਿੱਚ ਫ਼ੌਜ ਦੇ ਮੁਖੀ ਪਰਵੇਜ਼ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਕੇ ਹਕੂਮਤ ਉੱਤੇ ਕਬਜ਼ਾ ਕਰ ਲਿਆ।
- 28 ਅਕਤੂਬਰ – ਭਾਰਤ ਦੇ ਪ੍ਰਾਂਤ ਓਡੀਸ਼ਾ 'ਚ ਚੱਕਰਵਾਤ ਆਇਆ।
- 5 ਨਵੰਬਰ –170 ਮੁਲਕਾਂ ਨੇ ਇਕੱਠੇ ਹੋ ਕੇ ਬੌਨ (ਜਰਮਨੀ) ਵਿੱਚ ਗਲੋਬਲ ਵਾਰਮਿੰਗ ਬਾਰੇ 12 ਦਿਨੀ ਕਾਨਫ਼ਰੰਸ ਕੀਤੀ।
- 5 ਨਵੰਬਰ – ਅਮਰੀਕਾ ਦੀ ਇੱਕ ਅਦਾਲਤ ਨੇ ਮਾਈਕਰੋਸਾਫ਼ਟ ਦੀ ਵਿੰਡੋ ਖੇਤਰ ਵਿੱਚ ਮਨਾਪਲੀ ਦਾ ਹੱਕ ਤਸਲੀਮ ਕੀਤਾ।
- 2 ਦਸੰਬਰ – ਬਰਤਾਨੀਆ ਨੇ ਉੱਤਰੀ ਆਇਰਲੈਂਡ ਦੀ ਸਿਆਸੀ ਤਾਕਤ 'ਉੱਤਰੀ ਆਇਰਲੈਂਡ ਐਗ਼ਜ਼ੈਕਟਿਵ' ਦੇ ਹਵਾਲੇ ਕਰ ਦਿਤੀ।
ਜਨਮ
ਸੋਧੋਮਰਨ
ਸੋਧੋ- 23 ਮਈ – ਪੰਜਾਬ ਦੇ ਮਸਹੂਰ ਗਾਇਕ ਆਸਾ ਸਿੰਘ ਮਸਤਾਨਾ ਦੀ ਮੌਤ ਹੋਈ।
- 26 ਦਸੰਬਰ – ਭਾਰਤ ਦੇ ਨੌਵੇਂ ਰਾਸ਼ਟਰਪਤੀ ਸ਼ੰਕਰ ਦਯਾਲ ਸ਼ਰਮਾ ਦੀ ਮੌਤ।(ਜਨਮ 1918)।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |